ਬਰਨਾਲਾ,7ਮਈ(ਪੱਤਰ ਪ੍ਰੇਰਕ) ਬਰਨਾਲਾ ਜ਼ਿਲ੍ਹੇ ਦੀ ਸਬ-ਤਹਿਸੀਲ ਧਨੌਲਾ ਵਿਖੇ ਆਪਣੇ ਫੇਸਬੁੱਕ ਪੇਜ਼ ‘ਤੇ ਲਾਈਵ ਹੁੰਦਿਆਂ ਕਿਹਾ ਕਿ ਰਿਸ਼ਵਤ ਦੇ ਦੋਸ਼ ‘ਚ ਫੜ੍ਹੇ ਗਏ ਪਟਵਾਰੀ ਦੇ ਹੱਕ ਵਿੱਚ ਹੜਤਾਲ ‘ਤੇ ਬੈਠੇ ਪੰਜਾਬ ਭਰ ਦੇ ਪਟਵਾਰੀ ਜੇਕਰ ਦੋ-ਚਾਰ ਦਿਨਾਂ ਵਿੱਚ ਕੰਮ ‘ਤੇ ਨਹੀਂ ਆਉਂਦੇ ਤਾਂ ਉਨ੍ਹਾਂ ਵੱਲੋਂ ਬਰਾਬਰ ਧਰਨਾ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਪਟਵਾਰੀਆਂ ਦੀ ਇਸ ਹੜਤਾਲ ਕਾਰਨ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ।ਉਨ੍ਹਾਂ ਅੱਗੇ ਕਿਹਾ ਕਿ ਪਟਵਾਰੀ ਹਮੇਸ਼ਾ ਆਪਣੀ ਮਨਮਰਜ਼ੀ ਕਰਦੇ ਹਨ ਅਤੇ ਕਦੇ ਵੀ ਸਮੇਂ ਸਿਰ ਕੰਮ ‘ਤੇ ਨਹੀਂ ਆਉਂਦੇ।ਇਸ ਤੋਂ ਇਲਾਵਾ ਉਹ ਆਪਣੇ ਪ੍ਰਾਈਵੇਟ ਸਹਾਇਕਾਂ ਜਾਂ ਤਹਿਸੀਲ ਦੇ ਬਾਹਰ ਬੈਠੇ ਟਾਈਪਿਸਟਾਂ ਰਾਹੀਂ ਲੋਕਾਂ ਤੋਂ ਜਾਇਜ਼ ਕੰਮਾਂ ਲਈ ਵੀ ਮੋਟੀ ਰਕਮ ਵਸੂਲਦੇ ਹਨ।ਇਸ ਲਈ ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਅਗਰ ਪਟਵਾਰੀ ਵਾਪਸ ਆਪਣੇ ਕੰਮ ‘ਤੇ ਨਹੀਂ ਆਉਂਦੇ ਤਾਂ ਇਨ੍ਹਾਂ ਨੂੰ ਤੁਰੰਤ ਨੌਕਰੀਆਂ ਤੋਂ ਹਟਾਇਆ ਜਾਵੇ ਅਤੇ ਉਨ੍ਹਾਂ ਦੀ ਜਗ੍ਹਾ ਇੱਕ ਹੀ ਪਟਵਾਰੀ ਨੂੰ ਦਿੱਤੀ ਜਾਣ ਵਾਲੀ ਤਨਖਾਹ ਵਿੱਚ ਨਵੇਂ ਨੌਜਵਾਨਾਂ ਨੂੰ ਭਰਤੀ ਕੀਤਾ ਜਾਵੇ ।ਉਨ੍ਹਾਂ ਲੋਕਾਂ ਨੂੰ ਵੀ ਪਟਵਾਰੀਆਂ ਦੀ ਇਸ ਧੱਕੇਸ਼ਾਹੀ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਕਿਹਾ।
Author: DISHA DARPAN
Journalism is all about headlines and deadlines.