ਡਿਪਟੀ ਕਮਿਸ਼ਨਰ ਨੇ ਸੇਵਾਮੁਕਤ ਹੋਏ ਏਐਸਆਈ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

Facebook
Twitter
WhatsApp


ਬਠਿੰਡਾ, 1 ਮਈ (ਰਮੇਸ਼ ਸਿੰਘ ਰਾਵਤ ) ਪੰਜਾਬ ਪੁਲਿਸ ਵਿੱਚ ਬਤੌਰ ਏ.ਐਸ.ਆਈ. ਦੀ ਸੇਵਾ ਨਿਭਾਅ ਰਹੇ ਜੁਗਰਾਜ ਸਿੰਘ ਬਾਂਡੀ ਨੂੰ ਸੇਵਾਮੁਕਤ ਹੋਣ ‘ਤੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਵੱਲੋਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਸੇਵਾਮੁਕਤ ਹੋਏ ਜੁਗਰਾਜ ਸਿੰਘ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਵੀ ਯਾਦ ਕਰਦਿਆਂ ਉਸ ਦੀ ਸ਼ਲਾਘਾ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਏ.ਐਸ.ਆਈ. ਜੁਗਰਾਜ ਸਿੰਘ ਵੱਲੋਂ ਤਕਰੀਬਨ 29 ਸਾਲਾਂ ਦੇ ਕਾਰਜਕਾਰ ਦੌਰਾਨ 11 ਸਾਲ ਬਠਿੰਡਾ ਦੇ ਵੱਖ-ਵੱਖ ਡਿਪਟੀ ਕਮਿਸ਼ਨਰਾਂ ਨਾਲ ਨਿਭਾਈਆਂ ਗਈਆਂ ਸੇਵਾਵਾਂ ਨੂੰ ਯਾਦ ਕਰਦਿਆਂ ਉਨਾਂ ਨੂੰ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਅਤੇ ਆਉਣ ਵਾਲੀ ਜ਼ਿੰਦਗੀ ਲਈ ਸ਼ੁੱਭ ਕਾਮਨਾਵਾਂ ਦਿੰਦਿਆਂ ਯਾਦਗਾਰੀ ਚਿੰਨ ਤੋਂ ਇਲਾਵਾ ਗਿਫ਼ਟ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਕਰਨ ਸਿੰਘ ਏ.ਐਸ.ਆਈ., ਹਰਪਾਲ ਸਿੰਘ ਏ.ਐਸ.ਆਈ., ਨਾਇਬ ਸਿੰਘ ਏ.ਐਸ.ਆਈ., ਜਸਵਿੰਦਰ ਸਿੰਘ, ਕਲਰਕ ਇਕਬਾਲ ਸਿੰਘ, ਮੈਡਮ ਸ਼ਰਨ ਕੌਰ ਸਟੈਨੋ, ਗੁਰਸੇਵਕ ਸ਼ਰਮਾ, ਜੀਤ ਸਿੰਘ, ਹਰਜਿੰਦਰ ਸਿੰਘ ਸੰਧੂ  ਆਦਿ ਹਾਜ਼ਰ ਸਨ।

DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 3 6 5 9
Users Today : 0
Users Yesterday : 3