ਅੜੀਅਲ ਅਫ਼ਸਰਾਂ ਨੇ ਹਸਪਤਾਲ ਦੇ ਗੇਟ ਕੀਤੇ ਬੰਦ, ਦੋ ਮੁਹੱਲਿਆਂ ਦੇ ਲੋਕ ਹੋ ਰਹੇ ਨੇ ਖੱਜਲ ਖੁਆਰ

Facebook
Twitter
WhatsApp

         ਬਠਿੰਡਾ, 30 ਅਪ੍ਰੈਲ (ਗੁਰਪ੍ਰੀਤ ਚਹਿਲ)

ਪਿਛਲੇ ਦਿਨੀਂ ਕੁੱਝ ਧਨਵਾਨ ਲੋਕਾਂ ਵੱਲੋਂ ਵੱਡੀਆਂ ਵੱਡੀਆਂ ਕਲੋਨੀਆਂ ਵਿਚਲੇ ਸਰਕਾਰੀ ਰਾਹਾਂ ਨੂੰ ਤਾਲੇ ਮਾਰਨ ਦੀਆਂ ਖਬਰਾਂ ਤਾਂ ਆਉਂਦੀਆਂ ਵੀ ਰਹੀਆਂ ਅਤੇ ਲੋਕ ਰੋਹ ਅਤੇ ਮੀਡੀਆ ਦੇ ਸਖ਼ਤ ਵਿਰੋਧ ਤੋਂ ਬਾਅਦ ਭਾਂਵੇ ਪ੍ਰਸ਼ਾਸ਼ਨ ਵੱਲੋਂ ਉਹ ਗੇਟ ਖੁਲਵਾ ਦਿੱਤੇ ਗਏ ਸਨ। ਪਰ ਅੱਜ ਫਿਰ ਕੁੱਝ ਅਜਿਹਾ ਹੀ ਮਾਮਲਾ ਸਾਡੇ ਧਿਆਨ ਚ ਆਇਆ ਹੈ ਪਰ ਇਸ ਵਾਰ ਲੋਕਾਂ ਦੀ ਸਹੂਲਤ ਲਈ ਬਣਾਏ ਇਹਨਾ ਗੇਟਾਂ ਨੂੰ ਤਾਲੇ ਕੁੱਝ ਸਰਕਾਰੀ ਅਦਾਰਿਆਂ ਵੱਲੋਂ ਲਗਾਏ ਗਏ ਹਨ। ਦੱਸ ਦੇਈਏ ਕਿ ਬਠਿੰਡਾ ਦੀ ਡੱਬਵਾਲੀ ਲਿੰਕ ਰੋਡ ਉੱਤੇ ਸਥਿਤ ਇੱਕ ਗੇਟ ਜਿਹੜਾ ਪਿਛਲੀ ਸਰਕਾਰ ਦੌਰਾਨ ਲੋਕਾਂ ਦੀ ਸਹੂਲਤ ਹਿੱਤ ਬਣਾਇਆ ਗਿਆ ਸੀ ਅਤੇ ਹਾਜ਼ੀ ਰਤਨ ਸਮੇਤ ਦੀਪ ਸਿੰਘ ਨਗਰ ਦੇ ਵਾਸੀਆਂ ਵੱਲੋਂ ਕਿਸੇ ਵੀ ਐਮਰਜੈਂਸੀ ਸਮੇਂ ਸਰਕਾਰੀ ਹਸਪਤਾਲ ਜਾਣ ਲਈ ਸਿੱਧਾ ਰਾਸਤਾ ਸੀ। ਪਰ ਪਿਛਲੇ ਲੱਗਭੱਗ ਪੰਜ ਦਿਨਾਂ ਤੋਂ ਇਸ ਗੇਟ ਨੂੰ ਜ਼ਿੰਦਰੇ ਜੜ੍ਹ ਦਿੱਤੇ ਗਏ ਹਨ। ਪਤਾ ਕਰਨ ਤੇ ਜੋ ਮਾਮਲਾ ਸੁਣਨ ਵਿੱਚ ਆਇਆ ਕਿ ਕੁੱਝ ਦਿਨ ਪਹਿਲਾਂ ਸਰਕਾਰੀ ਹਸਪਤਾਲ ਦਾ ਇੱਕ ਵੱਡਾ ਲੋਹੇ ਦਾ ਗੇਟ ਕੁੱਝ ਚੋਰਾਂ ਵੱਲੋਂ ਚੁਰਾ ਕੇ ਇਸ ਗੇਟ ਰਸਤੇ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਸੀ ਇਸ ਕਾਰਨ ਪ੍ਰਸ਼ਾਸ਼ਨ ਵੱਲੋਂ ਇਸ ਗੇਟ ਨੂੰ ਹੀ ਬੰਦ ਕਰਨ ਦਾ ਹਾਸੋਹੀਣਾ ਫ਼ਰਮਾਨ ਜਾਰੀ ਕਰ ਦਿੱਤਾ ਗਿਆ। ਇਸ ਬਾਰੇ ਜਦੋਂ ਹਸਪਤਾਲ ਚੌਂਕੀ ਇੰਚਾਰਜ ਰਜਿੰਦਰ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਵੀ ਮੁੱਖ ਕਾਰਨ ਇਹੀ ਦੱਸਿਆ,ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜੇਕਰ ਕੱਲ ਨੂੰ ਮੇਨ ਗੇਟ ਰਾਹੀਂ ਕੋਈ ਸਮਾਨ ਚੋਰੀ ਹੁੰਦਾ ਹੈ ਤਾਂ ਕੀ ਉਸ ਨੂੰ ਵੀ ਤਾਲੇ ਮਾਰ ਦਿੱਤੇ ਜਾਣਗੇ, ਇਸਤੇ ਉਨ੍ਹਾਂ ਕਿਹਾ ਕਿ ਐੱਸ ਐਮ ਓ ਸਾਹਬ ਨਾਲ ਗੱਲ ਕਰੋ। ਜਦੋਂ ਐੱਸ ਐਮ ਓ ਡਾ ਮਨਿੰਦਰ ਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਹਸਪਤਾਲ ਵਿੱਚ ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਕਰਕੇ ਹੀ ਪੁਲਿਸ ਵੱਲੋਂ ਇਹ ਗੇਟ ਬੰਦ ਕਰਵਾਇਆ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਤੁਗਲਕੀ ਫਰਮਾਨ ਦਾ ਅੱਗੇ ਕੀ ਅਸਰ ਹੁੰਦਾ ਹੈ। ਇਸ ਬਾਰੇ ਬੋਲਦਿਆਂ ਮੁੱਹਲਾ ਨਿਵਾਸੀਆਂ ਨੇ ਕਿਹਾ ਕਿ ਜੇਕਰ ਚੋਰੀ ਦੀਆਂ ਵਾਰਦਾਤਾਂ ਵਧ ਰਹੀਆਂ ਹਨ ਤਾਂ ਇਹ ਕਿਹੜਾ ਕਾਨੂੰਨ ਕਹਿੰਦਾ ਹੈ ਕਿ ਤੁਸੀਂ ਲੋਕਾਂ ਦੀ ਸਹੂਲਤ ਲਈ ਬਣਾਏ ਰਸਤੇ ਹੀ ਬੰਦ ਕਰ ਦਿਓ। ਲੋਕਾਂ ਮੰਗ ਕੀਤੀ ਕਿ ਜ਼ਿਲਾ ਪ੍ਰਸ਼ਾਸ਼ਨ ਨੂੰ ਗੇਟ ਖੋਲਕੇ ਪੁਲਿਸ ਦੀ ਨਫ਼ਰੀ ਵਧਾਉਣੀ ਚਾਹੀਦੀ ਹੈ।ਇਸ ਬਾਬਤ ਗੱਲ ਕਰਦਿਆਂ ਮੁਹੱਲਾ ਦੀਪ ਸਿੰਘ ਨਗਰ ਦੇ ਲੋਕ ਆਗੂ ਮੁਹੰਮਦ ਅਸ਼ਰਫ ਖ਼ਾਨ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਲੋਕਾਂ ਨੂੰ ਹਸਪਤਾਲ ਜਾਣ ਲਈ ਆ ਰਹੀ ਪ੍ਰੇਸ਼ਾਨੀ ਨੂੰ ਦੇਖਦਿਆਂ ਸਰਕਾਰ ਨੇ ਇਹ ਰਸਤਾ ਚਾਲੂ ਕਰਵਾਇਆ ਸੀ ਪਰ ਪੁਲਿਸ ਅਤੇ ਹਸਪਤਾਲ ਪ੍ਰਸ਼ਾਸਨ ਵੱਲੋਂ ਬਿਨਾ ਕਿਸੇ ਉੱਚ ਅਧਿਕਾਰੀ ਦੀ ਪ੍ਰਵਾਨਗੀ ਇਸਨੂੰ ਬੰਦ ਕਰਨਾ ਕਿਸੇ ਵੀ ਤਰਾਂ ਜਾਇਜ ਨਹੀਂ। ਉਨ੍ਹਾਂ ਕਿਹਾ ਕਿ ਇਸ ਬਾਬਤ ਮੁਹੱਲਾ ਵਾਸੀਆਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਆਉਂਦੇ ਦਿਨਾਂ ਵਿੱਚ ਇਸ ਮਾਮਲੇ ਸਬੰਧੀ ਮੁਹੱਲਾ ਵਾਸੀਆਂ ਦਾ ਦਸਤਖ਼ਤ ਕੀਤਾ ਇੱਕ ਪ੍ਰਾਰਥਨਾ ਪੱਤਰ ਹਸਪਤਾਲ ਚੌਂਕੀ ਇੰਚਾਰਜ ਅਤੇ ਐੱਸ ਐਮ ਓ ਸਾਹਬ ਨੂੰ ਦੇਣ ਜਾ ਰਹੇ ਹਾਂ ਕਿਉਂ ਕਿ ਜੋ ਕਾਰਨ ਉਹ ਇਸ ਗੇਟ ਨੂੰ ਬੰਦ ਕਰਨ ਦਾ ਦੱਸ ਰਹੇ ਹਨ ਉਹ ਬਹੁਤਾ ਕੋਈ ਠੋਸ ਕਾਰਨ ਨਹੀਂ ਕਿਉਂ ਕਿ ਮਾਤਰ ਇੱਕ ਚੋਰ ਦੇ ਡਰ ਤੋ ਲੋਕਾਂ ਦੀ ਸਹੂਲਤ ਲਈ ਖੋਲਿਆ ਰਸਤਾ ਬੰਦ ਕਰਨਾ ਇਹ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਵੱਲੋਂ ਇਹ ਰਸਤਾ ਨਹੀਂ ਖੋਲ੍ਹਿਆ ਜਾਂਦਾ ਤਾਂ ਮੁੱਹਲਾ ਵਾਸੀਆਂ ਦੀ ਰਾਇ ਨਾਲ ਅਗਲੀ ਰਣਨੀਤੀ ਅਪਣਾਈ ਜਾਵੇਗੀ।

 

 

 

 

 

 

 

DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 3 6 5 9
Users Today : 0
Users Yesterday : 3