ਬਠਿੰਡਾ29 ਅਪ੍ਰੈਲ (ਪੱਤਰ ਪ੍ਰੇਰਕ)
ਪੰਜਾਬ ਸਟੂਡੈਂਟ ਯੂਨੀਅਨ (ਸ਼ਹੀਦ ਰੰਧਾਵਾ) ਦੀ ਅਗਵਾਈ ਵਿਚ ਯੂਨੀਵਰਸਿਟੀ ਕਾਲਜ ਘੁੱਦਾ ਦੇ ਵਿਦਿਆਰਥੀਆਂ ਦੀ ਡੈਪੂਟੇਸ਼ਨ ਵੱਲੋਂ ਕਾਲਜ ਵਿੱਚ ਪਾਣੀ ਦੀ ਸਮੱਸਿਆਂ ਦੇ ਸਬੰਧ ਵਿੱਚ ਡੀ.ਸੀ. ਨੂੰ ਮੰਗ ਪੱਤਰ ਸੌਂਪਿਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਦਿਆਰਥੀ ਆਗੂ ਗੁਰਵਿੰਦਰ ਸਿੰਘ ਨੇ ਕਿਹਾ ਕਿ ਕਾਲਜ ਵਿਚ ਲੰਮੇ ਸਮੇਂ ਤੋਂ ਪਾਣੀ ਦੀ ਸਮੱਸਿਆ ਹੈ। ਦੋ ਹਜ਼ਾਰ ਤੋਂ ਉੱਪਰ ਵਿਦਿਆਰਥੀ ਬਿਨਾਂ ਫਿਲਟਰ ਕੀਤਾ ਜ਼ਮੀਨੀ ਪਾਣੀ ਪੀਂਦੇ ਹਨ ਜੋ ਕਿ ਕੈਂਸਰ ਵਰਗੀਆਂ ਅਨੇਕਾਂ ਬਿਮਾਰੀਆਂ ਦਾ ਇੱਕ ਕਾਰਨ ਹੈ। ਇਸ ਤੋਂ ਪਹਿਲਾਂ ਵਿਦਿਆਰਥੀਆਂ ਵੱਲੋਂ ਪ੍ਰਿੰਸੀਪਲ ਅੱਗੇ ਵੀ ਇਸ ਦੀ ਮੰਗ ਕੀਤੀ ਗਈ ਸੀ। ਡੈਪੂਟੇਸ਼ਨ ਨੇ ਡੀ.ਸੀ. ਕੋਲੋਂ ਮੰਗ ਕੀਤੀ ਕਿ ਵਿਦਿਆਰਥੀਆਂ ਲਈ ਵਾਟਰ ਕੂਲਰ ਦਾ ਪ੍ਰਬੰਧ ਕੀਤਾ ਜਾਵੇ, ਵਿਦਿਆਰਥੀਆਂ ਲਈ ਸਾਫ਼ ਅਤੇ ਫਿਲਟਰ ਕੀਤੇ ਹੋਏ ਪਾਣੀ ਦਾ ਪ੍ਰਬੰਧ ਕੀਤਾ ਜਾਵੇ, ਨਹਿਰੀ ਪਾਣੀ ਦੀ ਸਪਲਾਈ ਦੇ ਕੱਟੇ ਕੁਨੈਕਸ਼ਨ ਨੂੰ ਮੁੜ ਬਹਾਲ ਕੀਤਾ ਜਾਵੇ। ਡੀ. ਸੀ. ਵੱਲੋਂ ਡੈਪੂਟੇਸ਼ਨ ਨੂੰ ਪੰਦਰਾਂ ਦਿਨਾਂ ਵਿੱਚ ਮਸਲੇ ਦਾ ਹੱਲ ਕਰਨ ਦਾ ਯਕੀਨ ਦਿੱਤਾ ਹੈ। ਇਸ ਸਮੇਂ ਦੌਰਾਨ ਵਾਟਰ ਟੈਂਕ ਕਾਲਜ ਵਿਚ ਪਹੁੰਚਦੇ ਕਰਨ ਦਾ ਵੀ ਭਰੋਸਾ ਦਿੱਤਾ ਹੈ। ਇਸ ਮੌਕੇ ਵਿਦਿਆਰਥੀ ਆਗੂ ਜਗਦੀਸ਼ ਸਿੰਘ, ਮਨਵੀਰ ਕੌਰ, ਮਨਪ੍ਰੀਤ ਕੌਰ, ਕਾਜਲ, ਅਤੇ ਵੀਰਪਾਲ ਕੌਰ ਮੌਜੂਦ ਸਨ।
Author: DISHA DARPAN
Journalism is all about headlines and deadlines.