ਖੰਨਾ/ਲੁਧਿਆਣਾ, 14 ਅਪ੍ਰੈਲ (ਰਾਵਤ ) – ਸ਼੍ਰੀ ਰਵੀ ਕੁਮਾਰ, ਆਈ.ਪੀ.ਐੱਸ, ਸੀਨੀਅਰ ਪੁਲਿਸ ਕਪਤਾਨ ਖੰਨਾ, ਦੀ ਰਹਿਨੁਮਾਈ ਹੇਠ ਖੰਨਾ ਪੁਲਿਸ ਵੱਲੋ ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਸਪੈਸ਼ਲ ਮੁਹਿੰਮ ਵਿੱਢੀ ਗਈ ਹੈ।ਜਿਸ ਦੇ ਤਹਿਤ ਸ਼੍ਰੀ ਦਿਗਵਿਜੇ ਕਪਿਲ, ਪੀ.ਪੀ.ਐਸ. ਪੁਲਿਸ ਕਪਤਾਨ (ਸਥਾਨਕ) ਖੰਨਾ, ਸ਼੍ਰੀ ਗੁਰਵਿੰਦਰ ਸਿੰਘ ਪੀ.ਪੀ.ਐੱਸ, ਉਪ ਪੁਲਿਸ ਕਪਤਾਨ (ਆਈ), ਖੰਨਾ, ਸ਼੍ਰੀ ਹਰਵਿੰਦਰ ਸਿੰਘ ਪੀ.ਪੀ.ਐੱਸ, ਉਪ ਪੁਲਿਸ ਕਪਤਾਨ (ਸਮਰਾਲਾ) ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਥਾਣੇਦਾਰ ਵਿਜੇ ਕੁਮਾਰ ਮੁੱਖ ਅਫਸਰ ਥਾਣਾ ਮਾਛੀਵਾੜਾ ਸਾਹਿਬ ਦੇ ਹੌਲਦਾਰ ਕਰਨੈਲ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਸਫਲਤਾ ਹਾਸਲ ਹੋਈ ਜਦੋ ਮਿਤੀ 13.04.2022 ਨੂੰ ਖੰਨਾ ਪੁਲਿਸ ਵੱਲੋਂ ਗਸਤ ਦੌਰਾਨ ਨਹਿਰ ਬਹਿਲੋਲਪੁਰ ਸਾਈਡ ਜਾ ਰਹੇ ਸਨ, ਤਾਂ ਦੋ ਮੋਨੇ ਵਿਅਕਤੀ ਨੌਜਵਾਨ ਮੋਟਰਸਾਈਕਲ ਹੀਰੋ ਸਪਲੈਂਡਰ ਨੰਬਰੀ ਐਚ.ਪੀ.-12-ਈ-8862 ਪਰ ਆਉਂਦੇ ਦਿਖਾਈ ਦਿੱਤੇ, ਜਿਨ੍ਹਾਂ ਨੂੰ ਸ਼ੱਕ ਦੀ ਬਿਨਾਹ ਪਰ ਚੈਕ ਕੀਤਾ ਗਿਆ, ਮੋਟਰਸਾਈਕਲ ਚਾਲ ਨੇ ਆਪਣਾ ਨਾਮ (1) ਕੁਲਦੀਪ ਸਿੰਘ ਉਰਫ ਮਨੂੰ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਬਹਿਲੋਲਪੁਰ ਦੱਸਿਆ, ਜਿਸ ਪਾਸੋਂ ਇੱਕ ਪਿਸਟਲ .32 ਬੌਰ ਦੇਸੀ ਬ੍ਰਾਮਦ ਹੋਇਆ ਅਤੇ ਮੋਟਰਸਾਈਕਲ ਪਿਛੇ ਬੈਠੇ ਨੇ ਆਪਣਾ ਨਾਮ (2) ਸੁਖਵਿੰਦਰ ਸਿੰਘ ਉਰੱਫ ਨੌਨਾ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਬਹਿਲੋਲਪੁਰ ਦੱਸਿਆ,ਜਿਸ ਦੀ ਤਲਾਸ਼ੀ ਕਰਨ ਪਰ 2 ਜਿੰਦਾ ਕਾਰਤੂਸ .32 ਬੌਰ ਬਰਾਮਦ ਹੋਏ।ਜਿਸ ਤੇ ਮੁੱਕਦਮਾ ਨੰਬਰ 49, ਮਿਤੀ 13.04.2022 ਅ/ਧ 25 ਅਸਲਾ ਐਕਟ ਥਾਣਾ ਮਾਛੀਵਾੜਾ ਸਾਹਿਬ, ਬਰਖਿਲਾਫ ਦੋਸ਼ੀਆਨ ਉੱਕਤਾਨ ਦੇ ਦਰਜ਼ ਰਜਿਸਟਰ ਕਰਕੇ ਦੋਸ਼ੀਆਨ ਉੱਕਤਾਨ ਨੂੂੰ ਹਸਬ ਜਾਬਤਾ ਮੋਟਰਸਾਈਕਲ ਉੱਕਤ ਸਮੇਤ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਂ ਪਾਸੋਂ ਪੁਲਿਸ ਰਿਮਾਂਡ ਦੌਰਾਨ ਇਸ ਗੱਲ ਦਾ ਪਤਾ ਕੀਤਾ ਜਾਵੇਗਾ ਕਿ ਇੰਨਾ ਨੇ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ ਅਤੇ ਇਨ੍ਹਾਂ ਦੇ ਹੋਰ ਕਿੰਨੇ ਸਾਥੀ ਹਨ।ਦੋਸ਼ੀਆਨ ਪਾਸੋਂ ਪੁੱਛਗਿੱਛ ਜਾਰੀ ਹੈ, ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਬ੍ਰਾਮਦਗੀ :-
1) ਕੁੱਲ 01 ਪਿਸਟਲ .32 ਬੋਰ, 02 ਜਿੰਦਾ ਰੌਂਦ .32 ਬੋਰ।
2) ਇੱਕ ਮੋਟਰਸਾਈਕਲ ਹੀਰੋ ਸਪਲੈਂਡਰ ਨੰਬਰੀ ਐਚ.ਪੀ.-12-ਈ-8862.
ਗ੍ਰਿਫਤਾਰ ਦੋਸ਼ੀ : –
(1) ਕੁਲਦੀਪ ਸਿੰਘ ਉਰਫ ਮਨੂੰ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਬਹਿਲੋਲਪੁਰ।
(2) ਸੁਖਵਿੰਦਰ ਸਿੰਘ ਉਰੱਫ ਨੌਨਾ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਬਹਿਲੋਲਪੁਰ।
ਇਸ ਤੋਂ ਇਲਾਵਾ ਥਾਣੇਦਾਰ ਸੁਖਵਿੰਦਰ ਸਿੰਘ ਥਾਣਾ ਸਦਰ ਖੰਨਾ ਸਮੇਤ ਪੁਲਿਸ ਪਾਰਟੀ ਨੇ ਦੌਰਾਨੇ ਗਸਤ ਪਿੰਡ ਬੀਜਾ ਸਰਵਿਸ ਲਾਇਨ, ਰੋਡ ਰਾਹੀ ਇੱਕ ਮੋਟਰਸਾਈਕਲ ਸਪਲੈਂਡਰ ਪਰ ਸਵਾਰ ਹੋ ਕੇ ਇੱਕ ਵਿਅਕਤੀ ਮੰਡਿਆਲਾ ਖੁਰਦ ਵੱਲ ਨੂੰ ਆ ਰਿਹਾ ਸੀ ਨੂੰ ਰੋਕਿਆ, ਜਿਸ ਨੇ ਆਪਣਾ ਨਾਮ ਕਮਲਜੀਤ ਸਿੰਘ ਉਰੱਫ ਕਮਲ ਪੁੱਤਰ ਜਿਉਣ ਸਿੰਘ ਵਾਸੀ ਪਿੰਡ ਮੋਹਨਪੁਰ, ਥਾਣਾ ਸਦਰ ਖੰਨਾਂ ਦੱਸਿਆ, ਜਿਸ ਦੀ ਹਸਬ ਜਾਬਤਾ ਚੈਕਿੰਗ ਕਰਨ ਪਰ ਜਿਸ ਪਾਸੋਂ ਪਾਸੋਂ 12 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਹੈ।ਜਿਸ ਪਰ ਮੁੱਕਦਮਾ ਨੰ:53 ਮਿਤੀ 13.04.2022 ਅ/ਧ 21 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਖੰਨਾ ਦਰਜ ਰਜਿਸਟਰ ਕਰਕੇ ਕਮਲਜੀਤ ਸਿੰਘ ਉੱਕਤ ਨੂੰ ਗ੍ਰਿਫਤਾਰ ਕੀਤਾ ਗਿਆ।
ਬ੍ਰਾਮਦਗੀ :-
1) 12 ਗ੍ਰਾਮ ਹੈਰੋਇਨ ਬ੍ਰਾਮਦ ।
2) ਇੱਕ ਮੋਟਰ ਸਾਈਕਲ ਮਾਰਕਾ ਸਪਲੈਂਡਰ ਨੰਬਰ ਪੀ.ਬੀ.-23-ਐਲ-2382 ਰੰਗ ਕਾਲਾ।
ਗ੍ਰਿਫਤਾਰ ਦੋਸ਼ੀ : –
(1) ਕਮਲਜੀਤ ਸਿੰਘ ਉਰੱਫ ਕਮਲ ਪੁੱਤਰ ਜਿਉਣ ਸਿੰਘ ਵਾਸੀ ਪਿੰਡ ਮੋਹਨਪੁਰ, ਥਾਣਾ ਸਦਰ ਖੰਨਾਂ।
Author: DISHA DARPAN
Journalism is all about headlines and deadlines.