ਬਠਿੰਡਾ, 15 ਅਪ੍ਰੈਲ (ਸਨੀ ਚਹਿਲ )
ਹਰ ਪਾਸਿਉਂ ਮਾਰ ਝੱਲ ਰਿਹਾ ਕਿਸਾਨ ਆਪਣੀ ਫਸਲ ਵੇਚਣ ਵੇਲੇ ਵੀ ਠੱਗਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੀਆਂ ਕਈ ਮੰਡੀਆਂ ਵਿੱਚ ਕਿਸਾਨਾਂ ਦੀ ਕਣਕ ਦੀ ਫ਼ਸਲ ਖਰੀਦਣ ਸਮੇਂ ਓਹਨਾ ਨਾਲ 500ਗ੍ਰਾਮ ਤੋਂ ਲੈਕੇ 800ਗ੍ਰਾਮ ਤੱਕ ਕਣਕ ਵੱਧ ਤੋਲ ਕੇ ਓਹਨਾ ਨਾਲ ਠੱਗੀ ਮਾਰੀ ਜਾ ਰਹੀ ਹੈ। ਬਠਿੰਡਾ ਨੇੜੇ ਪੈਂਦੀ ਮੰਡੀ ਸਰਦਾਰਗੜ ਵਿਖੇ ਮੌਕੇ ਤੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲਾ ਕਮੇਟੀ ਮੈਂਬਰ ਜਗਸੀਰ ਸਿੰਘ ਝੂੰਬਾ ਨੇ ਦੱਸਿਆ ਕਿ ਅੱਜ ਕਿਸਾਨ ਨੂੰ ਹਰ ਪਾਸੇ ਤੋ ਪੈਂਦੀ ਆਰਥਿਕ ਮਾਰ ਕਾਰਨ ਕਿਸਾਨ ਗਲਾਂ ਵਿੱਚ ਫਾਹੇ ਪਾ ਰਹੇ ਹਨ ਪਰ ਸਰਕਾਰਾਂ ਇਸ ਬਾਰੇ ਮੋਨ ਧਾਰੀਂ ਬੈਠੀਆਂ ਹਨ।ਅੱਜ ਮੰਡੀ ਸਰਦਾਰਗੜ ਵਿਖੇ ਖਰੀਦ ਕਰਨ ਸਮੇਂ ਏਜੰਸੀਆਂ ਵੱਲੋਂ ਕਿਸਾਨਾਂ ਨਾਲ ਪ੍ਰਤੀ ਗੱਟਾ ਪੰਜ ਸੌ ਤੋਂ ਲੈਕੇ ਅੱਠ ਸੌ ਗ੍ਰਾਮ ਤੱਕ ਦਾ ਚੂਨਾ ਲਾਇਆ ਜਾ ਰਿਹਾ ਸੀ। ਅਸੀਂ ਇਸ ਬਾਬਤ ਮਾਰਕਿਟ ਕਮੇਟੀ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਗੱਲ ਲਿਆ ਦਿੱਤੀ ਹੈ। ਉਧਰ ਮੌਕੇ ਤੇ ਖੜੇ ਮਾਰਕਿਟ ਕਮੇਟੀ ਦੇ ਅਧਿਕਾਰੀਆਂ ਨੇ ਵੀ ਮੰਨਿਆ ਕਿ ਕਿਸਾਨਾਂ ਦੇ ਇਲਜ਼ਾਮ ਬਿਲਕੁਲ ਸਹੀ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਬਾਬਤ ਬਣਦੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਅਤੇ ਜਿਵੇਂ ਕਿਸਾਨਾਂ ਦੀ ਸੰਤੁਸ਼ਟੀ ਹੋਵੇਗੀ ਉਵੇਂ ਹੀ ਫ਼ਸਲ ਦੀ ਤੁਲਾਈ ਕਰਵਾਈ ਜਾਵੇਗੀ।
Author: DISHA DARPAN
Journalism is all about headlines and deadlines.