ਬਠਿੰਡਾ ,15ਅਪ੍ਰੈਲ ( ਸਨੀ ਚਹਿਲ ) ਬਠਿੰਡਾ ਦੇ ਭਾਈ ਮਨੀ ਸਿੰਘ ਸਰਕਾਰੀ ਹਸਪਤਾਲ ਦੇ ਸਟਰੇਚਰ ਆਪਣੇ ਆਖਰੀ ਸਾਹਾਂ ਤੇ ਹਨ। ਭਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਕੁੱਝ ਆਗੂਆਂ ਵੱਲੋਂ ਇੱਥੇ ਆਕੇ ਡਾਕਟਰਾਂ ਆਦਿ ਨੂੰ ਸਮੇਂ ਸਿਰ ਆਉਣ ਅਤੇ ਮਰੀਜਾਂ ਦੀ ਸਹੀ ਢੰਗ ਨਾਲ ਦੇਖਭਾਲ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।ਪਰ ਮਰੀਜਾਂ ਨੂੰ ਮੁੱਢਲੇ ਤੌਰ ਤੇ ਲੋੜੀਂਦੇ ਸਟਰੇਚਰ ਲੋੜ ਤੋਂ ਬਹੁਤ ਹੀ ਘੱਟ ਗਿਣਤੀ ਵਿੱਚ ਉਪਲਬਦ ਹਨ ਅਤੇ ਉਨ੍ਹਾਂ ਦੀ ਹਾਲਤ ਵੀ ਤਰਸਯੋਗ ਹੈ। ਅੱਜ ਇੱਕ ਬੇਹੋਸ਼ ਔਰਤ ਨੂੰ ਹਸਪਤਾਲ ਲੈਕੇ ਆਏ ਸਮਾਜ ਸੇਵੀ ਲੱਕੀ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਮੌਕੇ ਤੇ ਸਟਰੇਚਰ ਹੀ ਨਹੀਂ ਮਿਲਿਆ ਜਿਸ ਕਾਰਨ ਮਰੀਜ਼ ਨੂੰ ਓ ਪੀ ਡੀ ਤੱਕ ਲਿਜਾਣ ਵਿੱਚ ਕਾਫੀ ਮੁਸ਼ਕਿਲ ਆਈ। ਉਨ੍ਹਾਂ ਸਰਕਾਰ ਨੂੰ ਬੇਨਤੀ ਕੀਤੀ ਕਿ ਹਸਪਤਾਲ ਵਿੱਚ ਲੋੜੀਂਦੇ ਸਾਧਨ ਮੁਹਈਆ ਕਰਵਾਏ ਜਾਣ।
Author: DISHA DARPAN
Journalism is all about headlines and deadlines.