ਮਾਨਸਾ, 8 ਅਗਸਤ 2022: ਗੁਰਪ੍ਰੀਤ ਸਿੰਘ ਬਣਾਂਵਾਲਾ, ਵਿਧਾਇਕ, ਸਰਦੂਲਗੜ੍ਹ ਨੇ ਪਿੰਡਬਣਾਂਵਾਲਾ ਵਿੱਚ ਤਲਵੰਡੀ ਸਾਬੋ ਪਾਵਰ ਲਿਮਟਿਡ ਵੱਲੋਂ ਬਣਾਏ ਗਏ ਵਾਲੀਬਾਲ ਕੋਰਟ ਦਾ ਪਿੰਡ ਦੇ ਸਰਪੰਚ ਅਤੇ ਟੀ.ਐੱਸ.ਪੀ.ਐੱਲ. ਪ੍ਰਬੰਧਕਾਂ ਦੀ ਹਾਜ਼ਰੀ ਵਿੱਚ ਉਦਘਾਟਨ ਕੀਤਾ। ਵਾਲੀਬਾਲ ਕੋਰਟ ਦਾ ਨਿਰਮਾਣ ਟੀ.ਐੱਸ.ਪੀ.ਐੱਲ. ਦੁਆਰਾ ਨੌਜਵਾਨਾਂਦੀ ਸਿਹਤਮੰਦ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰਨ ਅਤੇ ਜ਼ਮੀਨੀ ਪੱਧਰ ‘ਤੇਖੇਡਾਂ ਪ੍ਰਤੀ ਪ੍ਰਤਿਭਾ ਵਧਾਉਣ ਲਈ ਕੀਤਾ ਗਿਆ ਸੀ।
ਉਦਘਾਟਨ ਤੋਂ ਬਾਅਦ ਯੂਥ ਕਲੱਬ ਦੇ ਮੈਂਬਰਾਂ ਅਤੇ ਟੀ.ਐੱਸ.ਪੀ.ਐੱਲ. ਟੀਮ ਵਿਚਕਾਰ ਦੋਸਤਾਨਾ ਮੈਚ ਹੋਇਆ ਅਤੇ ਜੇਤੂ ਅਤੇ ਉਪ-ਜੇਤੂ ਟੀਮ ਨੂੰ ਸਨਮਾਨਿਤ ਕੀਤਾ ਗਿਆ।
ਖੇਡਾਂ ਵਿੱਚ ਸਰਗਰਮ ਭਾਗੀਦਾਰੀ ਨਾਲ ਪੰਜਾਬ ਦੀ ਭਾਵਨਾ ਨੂੰ ਜ਼ਿੰਦਾ ਰੱਖਣ ਲਈ ਨੌਜਵਾਨਾਂ ਨੂੰ ਉਤਸ਼ਾਹਿਤ ਕਰਦੇ ਹੋਏ ਪੰਕਜ ਸ਼ਰਮਾ ਸੀ.ਓ.ਓ., ਟੀ.ਐੱਸ.ਪੀ.ਐੱਲ. ਨੇ ਕਿਹਾ, “ਖੇਡ ਸ਼ਾਰੀਰਿਕ ਅਤੇ ਮਾਨਸਿਕ ਤੌਰ ‘ਤੇਸਮਾਜ ਨੂੰ ਤੰਦਰੁਸਤ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਹੈ। ਇਹ ਸਾਨੂੰ ਟੀਮ ਵਰਕ, ਧੀਰਜ, ਯੋਜਨਾਬੰਦੀ, ਲਗਨ ਅਤੇ ਧਿਆਨ ਲਗਾਉਣ ਵਰਗੇ ਗੁਣ ਵੀ ਸਿਖਾਉਂਦੀ ਹੈ, ਜੋ ਜੀਵਨ ਵਿੱਚ ਸਫ਼ਲਤਾ ਪ੍ਰਾਪਤ ਕਰਨ ਲਈ ਆਧਾਰ ਹਨ। ਵੇਦਾਂਤਾ ਸਮਾਜਲਈ ਕੰਮ ਕਰਦਾ ਹੈ ਅਤੇ ਖੇਤਰ ਦੇ ਸਰਬ-ਪੱਖੀ ਵਿਕਾਸ ਲਈ ਹਰ ਸੰਭਵ ਤਰੀਕਿਆਂ ਨਾਲ ਉਨ੍ਹਾਂ ਦਾ ਸਮਰਥਨ ਕਰਨਾ ਜਾਰੀ ਰੱਖੇਗਾ।
ਖੇਡ ਸੁਵਿਧਾ ਨੂੰ ਵਿਕਸਿਤ ਕਰਨ ਲਈ ਟੀ.ਐੱਸ.ਪੀ.ਐੱਲ ਦੇ ਯੋਗਦਾਨ ਨੂੰ ਸਵੀਕਾਰ ਕਰਦੇ ਹੋਏ, ਵਿਧਾਇਕ ਗੁਰਪ੍ਰੀਤ ਸਿੰਘ, ਸਰਦੂਲਗੜ੍ਹ ਨੇ ਟਿੱਪਣੀ ਕੀਤੀ, “ਮੈਂ ਇਸ ਸਹੂਲਤ ਲਈ ਟੀ.ਐੱਸ.ਪੀ.ਐੱਲ. ਦਾ ਧੰਨਵਾਦੀ ਹਾਂ, ਜੋ ਪਿੰਡਾਂ ਦੀ ਪ੍ਰਤਿਭਾ ਨੂੰ ਵਧਾਉਣ ਵਿੱਚ ਮਦਦ ਕਰੇਗਾ ਅਤੇ ਉਹਨਾਂ ਨੂੰ ਖੇਡਾਂ ਵਿੱਚ ਅਭਿਆਸ ਕਰਨ ਅਤੇ ਉੱਤਮ ਹੋਣ ਦਾ ਮੌਕਾ ਦੇਵੇਗਾ।ਮੈਂ ਟੋਭੇ ਦੇ ਪਾਣੀ ਨੂੰ ਬੰਜਰ ਜ਼ਮੀਨ ਵਿੱਚ ਮੋੜਨ ਲਈ ਲਗਭਗ 2 ਕਿਲੋਮੀਟਰ ਲੰਬੀ ਡਰੇਨੇਜ ਪਾਈਪਲਾਈਨ ਵਿਛਾਉਣ ਵਿੱਚ ਟੀ.ਐੱਸ.ਪੀ.ਐੱਲ. ਦੇ ਯੋਗਦਾਨ ਦਾ ਵੀ ਧੰਨਵਾਦ ਕਰਦਾ ਹਾਂ,ਜੋ ਕਿ ਮਾਨਸੂਨ ਦੇ ਸਮੇਂ ਦੌਰਾਨ ਸਮਾਜ ਲਈ ਇੱਕ ਵੱਡਾ ਖ਼ਤਰਾ ਸੀ । ਮੈਂ ਇਸ ਪਿੰਡ ਨੂੰ ਇੱਕ ਨਮੂਨੇ ਦੇ ਪਿੰਡ ਵਿੱਚ ਬਦਲਣ ਲਈ ਟੀ.ਐੱਸ.ਪੀ.ਐੱਲ ਦੇ ਸਮਰਥਨ ਦੀ ਉਮੀਦ ਕਰਦਾ ਹਾਂ। ”
ਟੀ.ਐੱਸ.ਪੀ.ਐੱਲ ਪੰਜਾਬ ਵਿੱਚ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਪਹਿਲਕਦਮੀਆਂ ਵਿੱਚ ਸਭ ਤੋਂ ਅੱਗੇ ਹੈ। ਕੰਪਨੀ ਨੇ ਮਾਨਸਾ ਅਤੇ ਬਠਿੰਡਾ ਦੇ ਖੇਤਰਾਂ ਵਿੱਚ ਸਮਾਜਿਕ-ਆਰਥਿਕ ਵਿਕਾਸ ਨੂੰ ਉਤਪ੍ਰੇਰਿਤ ਕਰਦੇ ਹੋਏ ਪਲਾਂਟ ਦੇ ਆਲੇ-ਦੁਆਲੇ ਅਤੇ ਇਸ ਤੋਂ ਦੂਰ ਕਈ ਪ੍ਰਭਾਵਸ਼ਾਲੀ ਵਿਕਾਸ ਪ੍ਰੋਜੈਕਟ ਕੀਤੇ ਹਨ।
ਵੇਦਾਂਤਾ ਦੀ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀ.ਐੱਸ.ਪੀ.ਐੱਲ) ਬਣਾਂਵਾਲਾ, ਮਾਨਸਾ ਜ਼ਿਲ੍ਹੇ, ਪੰਜਾਬ ਵਿੱਚ ਇੱਕ ਸੁਪਰਕ੍ਰਿਟੀਕਲ 1980 ਮੈਗਾਵਾਟ ਦਾ ਵਿਸ਼ਵ ਪੱਧਰੀ ਤਾਪ ਬਿਜਲੀ ਘਰ ਹੈ ਅਤੇ ਇਹ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ 100% ਬਿਜਲੀ ਦੀ ਸਪਲਾਈ ਕਰਦਾ ਹੈ। ਇਸ ਨੂੰ ਪੰਜਾਬ ਦਾ ਸਭ ਤੋਂ ਹਰਿਆ-ਭਰਿਆ ਤਾਪ ਬਿਜਲੀ ਘਰਅਤੇ ਦੇਸ਼ ਵਿੱਚ ਸਭ ਤੋਂ ਵੱਧ ਜ਼ੀਰੋ-ਨੁਕਸਾਨ, ਜ਼ੀਰੋ-ਵੇਸਟ, ਜ਼ੀਰੋ-ਡਿਸਚਾਰਜ ਥਰਮਲ ਪਾਵਰ ਉਤਪਾਦਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਪਲਾਂਟ ਸ਼ੁਰੂਆਤ ਤੋਂ ਹੀ ਇਸ ਖੇਤਰ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾਨਿਭਾਅ ਰਿਹਾ ਹੈ।